Thursday, December 12, 2024
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਦਸੰਬਰ 2024)ਕੈਂਸਰ ਪੀੜਤ ਔਰਤ ਨੇ ਜੋੜੇ ਸੀ ਇਲਾਜ ਲਈ ਪੈਸੇ, ਖਾਤੇ 'ਚੋਂ 7.95 ਲੱਖ ਰੁਪਏ ਉਡਾਏਢੰਡਰੀਆਂਵਾਲੇ ਕੇਸ ਦੀ ਸੁਣਵਾਈ Updateਕਾਂਗਰਸ ਨਾਲ ਗਠਜੋੜ ਦੀ ਕੋਈ ਸੰਭਾਵਨਾ ਨਹੀਂ : ਕੇਜਰੀਵਾਲਪੰਜਾਬ ਵਿੱਚ ਮਾਨਸਾ ਸਣੇ ਕਈ ਥਾਵਾਂ 'ਤੇ NIA ਦੀ ਰੇਡ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (11 ਦਸੰਬਰ 2024)Breaking News: ਢੱਡਰੀਆਂਵਾਲੇ ਖਿਲਾਫ ਬਲਾਤਕਾਰ ਤੇ ਕਤਲ ਦਾ ਮਾਮਲਾ ਦਰਜ 'कोई विकल्प नहीं था': विपक्षी सांसदों ने राज्यसभा के सभापति धनखड़ के खिलाफ अविश्वास प्रस्ताव पेश कियाअल्लू अर्जुन, रश्मिका मंदाना की जुगलबंदी ने ₹ 880 करोड़ पार कियाਜੇਕਰ ਤੁਸੀਂ ਵੀ Flipkart ਤੋਂ ਸਾਮਾਨ ਆਰਡਰ ਕਰਦੇ ਹੋ ਤਾਂ ਤੁਹਾਨੂੰ ਜਲਦ ਹੀ ਵੱਡਾ ਝਟਕਾ ਲੱਗ ਸਕਦਾ ਹੈ

ਪੰਜਾਬ

ਮੁੱਖ ਮੰਤਰੀ ਨੇ ਸੁਖਬੀਰ ਬਾਦਲ ’ਤੇ ਹਮਲੇ ਪਿੱਛੇ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਝੂਠੀ FIR ਦਰਜ ਕਰ ਕੇ ਕਵਰ ਅਪ ਮੁਹਿੰਮ ਵਿੱਢੀ: ਅਕਾਲੀ ਦਲ

December 09, 2024 05:12 PM


ਹੁਣ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਦੀ ਸੰਜਮੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਵਿਚ ਆਪ ਸਰਕਾਰ ਵੀ ਸ਼ਾਮਲਡਾਦਲਜੀਤ ਸਿੰਘ ਚੀਮਾ


ਚੰਡੀਗੜ੍ਹ,  9 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਝੂਠੀ ਐਫ ਆਈ ਆਰ ਦਰਜ ਕਰ ਕੇ ਕਵਰ ਅਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਐਫ ਆਈ ਆਰ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਨੂੰ ’ਸੰਗਤ’ ਦਾ ਮੈਂਬਰ ਦੱਸਿਆ ਗਿਆ ਹੈ ਤੇ ਸਾਰੀ ਘਟਨਾ ਨੂੰ ਛੁਟਿਆਉਣ ਵਾਸਤੇ ਇਸਨੂੰ ’ਹਵਾਈ ਫਾਇਰ’ ਦਾ ਨਾਂ ਦਿੱਤਾ ਗਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ. ਦਲਜੀਤ ਸਿੰਘ ਚੀਮਾ ਨੇ ਐਫ ਆਈ ਆਰ ਨੂੰ ਰੱਦ ਕਰਦਿਆਂ ਇਸਨੂੰ ਇਕ ਚਾਲਾਕੀ ਭਰੀ ਮੁਹਿੰਮ ਕਰਾਰ ਦਿੱਤਾ ਜਿਸਦਾ ਮਕਸਦ ਹਮਲਾਵਰ ਦੀ ਪੁਸ਼ਤਪਨਾਹੀ ਕਰਨ ਵਾਲੇ ਪੰਜਾਬ ਪੁਲਿਸ ਅਫਸਰਾਂ ਦੀ ਭੂਮਿਕਾ ’ਤੇ ਪਰਦਾ ਪਾਉਣਾ ਹੈ। ਉਹਨਾਂ ਕਿਹਾ ਕਿ ਹੁਣ ਸਪਸ਼ਟ ਹੋ ਗਿਆ ਹੈ ਕਿ ਆਪ ਸਰਕਾਰ ਸੰਜਮੀ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਪੂਰਾ ਜ਼ੋਰ ਲਗਾ ਦਿੱਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖ਼ਤਮ ਕਰਨ ਦੀ ਇਸ ਡੂੰਘੀ ਸਾਜ਼ਿਸ਼ ਦਾ ਸੱਚ ਕਦੇ ਬਾਹਰ ਹੀ ਨਾ ਆ ਸਕੇ।
ਇਸ ਕਾਤਲਾਨਾ ਹਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਨਿਰੰਤਰ ਕੀਤੀਆਂ ਪ੍ਰੈਸ ਕਾਨਫਰੰਸਾਂ ਵਿਚ ਪ੍ਰਗਟਾਇਆ ਤੌਖਲਾ ਸੱਚਾ ਸਾਬਤ ਹੋਇਆ ਹੈ। ਸਰਦਾਰ ਮਜੀਠੀਆ ਨੇ ਦੱਸਿਆ ਸੀ ਕਿ ਕਿਵੇਂ ਐਸ ਪੀ ਹਰਪਾਲ ਸਿੰਘ ਰੰਧਾਵਾ ਨੇ ਹਮਲਾਵਰ ਨਾਲ ਮੁਲਾਕਾਤ ਕੀਤੀ ਤੇ ਗੱਲਬਾਤ ਕੀਤੀ ਤੇ 3 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਉਸ ਨਾਲ ਵਿਚਾਰ ਚਰਚਾ ਵੀ ਕੀਤੀ। ਸੀ ਸੀ ਟੀ ਵੀ ਕੈਮਰਾ ਫੁਟੇਜ ਰਾਹੀਂ ਇਹ ਵੀ ਸਪਸ਼ਟ ਹੋ ਗਿਆ ਸੀ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਨੇ 9 ਐਮ ਐਮ ਪੀ ਸੈਮੀ ਆਟੋਮੈਟਿਕ ਪਿਸਟਲ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਤੋਂ ਪਹਿਲਾਂ ਤਿੰਨ ਦਿਨ ਤੱਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪੂਰੀ ਰੇਕੀ ਕੀਤੀ।
ਉਹਨਾਂ ਕਿਹਾ ਕਿ ਇਸ ਹਮਲੇ ਨੂੰ ’ਸੰਗਤ’ ਦੇ ਇਕ ਮੈਂਬਰ ਵੱਲੋਂ ਅਚਨਚੇਤ ਕੀਤਾ ਗਿਆ ਹਮਲਾ ਦੱਸਣਾ ਨਿਆਂ ਦਾ ਮਖੌਲ ਉਡਾਉਣਾ ਹੈ।
ਡਾ. ਚੀਮਾ ਨੇ ਦੱਸਿਆ ਕਿ ਕਿਵੇਂ ਅੰਮ੍ਰਿਤਸਰ ਪੁਲਿਸ ਤੇ ਇਸਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਮਲੇ ਤੋਂ ਬਾਅਦ ਪੂਰਾ ਜ਼ੋਰ ਲਗਾ ਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਇਹ ਸਰਦਾਰ ਬਾਦਲ ਪ੍ਰਤੀ ਹਮਦਰਦੀ ਲੈਣ ਲਈ ਖੁਦ ਕਰਵਾਇਆ ਗਿਆ ਹਮਲਾ ਹੈ। ਉਹਨਾਂ ਕਿਹਾ ਕਿ ਭਾਵੇਂ ਇਹਨਾਂ ਦਾਅਵਿਆਂ ਦਾ ਖੰਡਨ ਹੋਇਆ ਤੇ ਇਹ ਝੂਠੇ ਵੀ ਸਾਬਤ ਹੋਏ ਪਰ ਆਪ ਸਰਕਾਰ ਹੁਣ ਇਕ ਪੁਰਾਣੇ ਅਪਰਾਧੀ ਜਿਸਦਾ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਰਿਕਾਰਡ ਹੈ,  ਨੂੰ ’ਸੰਗਤ’ ਦਾ ਮੈਂਬਰ ਦੱਸ ਰਹੀ ਹੈ। ਉਹਨਾਂ ਕਿਹਾ ਕਿ ’ਸੰਗਤ’

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਕੈਂਸਰ ਪੀੜਤ ਔਰਤ ਨੇ ਜੋੜੇ ਸੀ ਇਲਾਜ ਲਈ ਪੈਸੇ, ਖਾਤੇ 'ਚੋਂ 7.95 ਲੱਖ ਰੁਪਏ ਉਡਾਏ

ਢੰਡਰੀਆਂਵਾਲੇ ਕੇਸ ਦੀ ਸੁਣਵਾਈ Update

ਪੰਜਾਬ ਵਿੱਚ ਮਾਨਸਾ ਸਣੇ ਕਈ ਥਾਵਾਂ 'ਤੇ NIA ਦੀ ਰੇਡ

Breaking News: ਢੱਡਰੀਆਂਵਾਲੇ ਖਿਲਾਫ ਬਲਾਤਕਾਰ ਤੇ ਕਤਲ ਦਾ ਮਾਮਲਾ ਦਰਜ

ਅੱਜ ਡੱਲੇਵਾਲ ਦੇ ਨਾਲ ਸਾਰੇ ਕਿਸਾਨ ਬੈਠਣਗੇ ਭੁੱਖ ਹੜਤਾਲ 'ਤੇ, ਨਹੀਂ ਬਣੇਗਾ ਲੰਗਰ

ਸਿਵਲ ਸਰਜਨ ਦਾ ਡਰਾਈਵਰ ਕਾਰ 'ਚ 35 ਕਰੋੜ ਦੀ ਹੈਰੋਇਨ ਲਿਜਾ ਰਿਹਾ ਸੀ

बरनाला में सांसद मीत हेयर द्वारा जिला बरनाला वासियों को 82 करोड़ की लागत वाली नहर परियोजना की शुरूयात

बरनाला में हिंदू संगठनों ने शस्त्र धारण को लेकर सनातनियों के लिए विशेष आयोजन किया

ਕਿਸਾਨਾਂ ਦਾ ਦਿੱਲੀ ਮਾਰਚ: ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼, ਛੱਡੇ ਅੱਥਰੂ ਗੈਸ ਦੇ ਗੋਲੇ, ਜੱਥਾ ਵਾਪਸ ਮੁੜਿਆ

Punjab Local Bodies polls to be held on Dec 21

 
 
 
 
Subscribe